ਆਪ ਆਗੂ ਸੁਭਾਸ਼ ਗੋਰੀਆ ਦੇ ਪੁੱਤਰ ਹਰਸ਼ਿਤ ਗੋਰੀਆ ਨੇ 12ਵੀਂ ਦੀ ਪ੍ਰੀਖਿਆ ਚ ਹਾਸਲ ਕੀਤੇ 93% ਅੰਕ
ਕੈਬਿਨੇਟ ਮੰਤਰੀ ਮੋਹਿੰਦਰ ਭਗਤ ਅਤੇ ਉੱਤਰੀ ਹਲਕਾ ਇੰਚਾਰਜ ਦਿਨੇਸ਼ ਢੱਲ ਨੇ ਦਿੱਤੀ ਵਧਾਈ
ਜਲੰਧਰ/ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰਵੀਂ ਜਮਾਤ ਚ ਆਏ ਨਤੀਜੇ ਚ ਐਸ ਜੀ ਐਨ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਲੰਧਰ ਦਾ ਵਿਦਿਆਰਥੀ ਹਰਸ਼ਿਤ ਗੋਰੀਆ ਪੁੱਤਰ ਸੁਭਾਸ਼ ਗੋਰੀਆ ਨੇ ਬਾਰਵੀਂ ਜਮਾਤ ਚੋਂ 93% ਅੰਕ ਹਾਸਲ ਕਰਕੇ ਆਪਣੇ ਸਕੂਲ ਅਤੇ ਪਰਿਵਾਰ ਦਾ ਮਾਣ ਵਧਾਇਆ ਹੈ।ਇਸ ਮੌਕੇ ਕੈਬਿਨੇਟ ਮੰਤਰੀ ਮੋਹਿੰਦਰ ਭਗਤ ਅਤੇ ਜਲੰਧਰ ਉੱਤਰੀ ਹਲਕੇ ਦੇ ਇੰਚਾਰਜ ਦਿਨੇਸ਼ ਢੱਲ ਨੇ ਹਰਸ਼ਿਤ ਗੋਰੀਆ,ਉਸਦੇ ਮਾਪਿਆਂ ਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਹਰਸ਼ਿਤ ਗੋਰੀਆ ਨੇ ਬਾਰਵੀਂ ਪ੍ਰੀਖਿਆ ਚ 93% ਅੰਕ ਲੈਕੇ ਸਾਡਾ ਮਾਣ ਵਧਾਇਆ ਹੈ।ਹਰਸ਼ਿਤ ਗੋਰੀਆ ਨੇ ਆਪਣੀ ਸਫ਼ਲਤਾ ਦਾ ਸਿਹਰਾ ਪਿਤਾ ਸੁਭਾਸ਼ ਗੋਰੀਆ,ਮਾਤਾ ਪ੍ਰਵੀਨ ਗੋਰੀਆ,ਦਾਦੀ ਰਮੇਸ਼ ਰਾਣੀ,ਦਾਦਾ ਚਮਨ ਲਾਲ ਅਤੇ ਸਕੂਲ ਅਧਿਆਪਕਾਂ ਨੂੰ ਦਿੱਤਾ।ਹਰਸ਼ਿਤ ਗੋਰੀਆ ਦੇ ਪਿਤਾ ਸੁਭਾਸ਼ ਗੋਰੀਆ 32 ਸਾਲਾਂ ਤੋਂ ਸਮਾਜ ਦੀ ਸੇਵਾ ਕਰ ਰਹੇ ਹਨ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਿਤ ਹਨ ।ਉਨ੍ਹਾਂ ਨੇ ਕਿਹਾ ਕਿ ਮੈਨੂੰ ਆਪਣੇ ਪੁੱਤਰ ਤੇ ਮਾਣ ਹੈ ਕਿ ਉਸਨੇ ਸਾਡਾ ਮਾਣ ਵਧਾਇਆ ਹੈ।ਹਰਸ਼ਿਤ ਗੋਰੀਆ ਦੀ ਮਾਤਾ ਪ੍ਰਵੀਨ ਗੋਰੀਆ ਵਾਰਡ ਨੰਬਰ 51 ਤੋਂ ਆਮ ਆਦਮੀ ਪਾਰਟੀ ਦੀ ਇੰਚਾਰਜ ਹੈ।ਉਨ੍ਹਾਂ ਨੇ ਕਿਹਾ ਕਿ ਹਰਸ਼ਿਤ ਨੂੰ ਹਮੇਸ਼ਾ ਪੜਾਈ ਅਤੇ ਖੇਡਾਂ ਦੋਵਾਂ ਲਈ ਪ੍ਰੇਰਿਆ ਹੈ ਕਿਉਂਕਿ ਦੋਵੇ ਹੀ ਬੱਚਿਆਂ ਲਈ ਜ਼ਰੂਰੀ ਹਨ।ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ ਕਿ ਹਰਸ਼ਿਤ ਗੋਰੀਆ ਨੇ ਸਿਖਿਆ ਵਿਭਾਗ,ਸਕੂਲ ਅਤੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ।
ਆਪ ਆਗੂ ਸੁਭਾਸ਼ ਗੋਰੀਆ ਦੇ ਪੁੱਤਰ ਹਰਸ਼ਿਤ ਗੋਰੀਆ ਨੇ 12ਵੀਂ ਦੀ ਪ੍ਰੀਖਿਆ ਚ ਹਾਸਲ ਕੀਤੇ 93% ਅੰਕ
byDaily Report News
-
0
